Near Shri Shiv Shakti Bhawan,Bhudlada
Welcome to Shri Panchayati Gavshala
Welcome to Shri Panchayati Gavshala
Near Shri Shiv Shakti Bhawan,Bhudlada
Shri panchayati gaushala committee (Regd.) Budhlada was established more than 100 years ago at Budhlada and it is the oldest Gaushala in the region. It was Registered with the Registrar of Firms & Socities, Punjab, Chandigarh Vide Registration No. 366 on dated 23rd March 1974.
It is also Registered with the Punjab Gau Seva Commission , S.A.S Nagar (Mohali) Vide Registration No.PGSC/MNS/SEPT. 2015/0202 Dated 02.09.2015.
It is situated in Ward No.8, Near Water Works, Budhlada, Distt Mansa – 151502. Its Building is constructed in 4 acres which comprises 10 cowsheds & 4 Godowns for cow fodder (Turi).
ਸ਼੍ਰੀ ਪੰਚਾਇਤੀ ਗਊਸ਼ਾਲਾ ਕਮੇਟੀ (ਰਜਿ:) ਬੁਢਲਾਡਾ ਸ਼੍ਰੀ ਭਾਰਤ ਭੂਸ਼ਨ ਜੀ (ਮੱਖਣ ਸ਼ਰਾਫ ) ਚੇਅਰਮੈਨ ਮਨੂੰ ਵਾਟਿਕਾ ਸਕੂਲ ,ਬੁਢਲਾਡਾ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਦੀ ਬਹੁਤ ਹੀ ਜ਼ਿਆਦਾ ਹਾਰਦਿਕ ਧੰਨਵਾਦੀ ਹੈ ਜਿਨ੍ਹਾਂ ਨੇ ਇਸ ਗਊਸਾਲਾ ਦੀਆਂ 121 ਗਊਆਂ ਜਿਹੜੀਆਂ ਕਿ ਪਿਛਲੇ ਦਿਨੀਂ ਸ਼ਹਿਰ ਵਿਚੋਂ ਪਕੜ ਕੇ ਗਊਸ਼ਾਲਾ ਦਾਖਲ ਕੀਤੀਆਂ ਸਨ ਉਨ੍ਹਾਂ ਸਾਰੀਆਂ ਗਊਆਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਰੋਜ਼ਾਨਾ ਦੀ ਸੇਵਾ ਦੀ ਜ਼ਿੰਮੇਵਾਰੀ ਲਈ ਹੈ।
ਇਸ ਪਰਿਵਾਰ ਨੇ ਪਿਛਲੇ ਹਫਤੇ ਗਊ ਵੰਸ਼ ਦੀ ਖਾਧ ਖੁਰਾਕ ਲਈ 51 ਗੱਟੇ ਕਣਕ ਵੀ ਦਾਨ ਦਿੱਤੀ ਸੀ।।
ਸ਼੍ਰੀ ਪੰਚਾਇਤੀ ਗਊਸਾਲਾ ਕਮੇਟੀ ਗਊ ਮਾਤਾ ਅਤੇ ਪਰਮ ਪਿਤਾ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹੈ ਕਿ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ੇ ਅਤੇ ਉਨ੍ਹਾਂ ਦੀ ਕਮਾਈ ਵਿੱਚ ਵਾਧਾ ਕਰੇ।
ਸ਼੍ਰੀ ਪੰਚਾਇਤੀ ਗੳੂਸਾਲਾ ਕਮੇਟੀ (ਰਜਿ) ਬੁਢਲਾਡਾ ਵੱਲੋਂ ਸ਼ਹਿਰ ਵਿੱਚ ਬੇਸਹਾਰਾ ਘੁੰਮ ਰਹੀਆਂ ਗਊਆਂ ਨੂੰ ਗਊਸ਼ਾਲਾ ਵਿੱਚ ਲਿਆਉਣ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਕੁੱਲ 130 ਗਊਆਂ ਨੂੰ ਗਊਸ਼ਾਲਾ ਵਿੱਚ ਲਿਆਂਦਾ ਗਿਆ।
ਸ਼੍ਰੀ ਪੰਚਾਇਤੀ ਗੳੂਸਾਲਾ ਕਮੇਟੀ ਨੇ ਬੁਢਲਾਡਾ ਵਾਸੀਆਂ ਨੂੰ ਰਾਹਤ ਦੇਣ ਦਾ ਉਪਰਾਲਾ ਕੀਤਾ ਹੈ ਅਤੇ ਪ੍ਰਸ਼ਾਸਨ ਅਤੇ ਸਮਾਜ ਦੇ ਪ੍ਰਤੀ ਅਪਣਾ ਫਰਜ਼ ਨਿਭਾਇਆ ਹੈ। ਹੁਣ ਇਸ ਗਊਸ਼ਾਲਾ ਵਿੱਚ ਗਊਆਂ ਦੀ ਗਿਣਤੀ ਵਧ ਕੇ ਤਕਰੀਬਨ 1080 ਹੋ ਗਈ ਹੈ।
ਹੁਣ ਸ਼੍ਰੀ ਪੰਚਾਇਤੀ ਗੳੂਸਾਲਾ ਕਮੇਟੀ ਪ੍ਰਸ਼ਾਸਨ ਨੂੰ ਬੇਨਤੀ ਕਰਦੀ ਹੈ ਕਿ ਪੰਜਾਬ ਸਰਕਾਰ ਦੁਆਰਾ ਗਊ ਸੈੱਸ ਸੰਨ 2015 ਤੋਂ ਸ਼ੁਰੂ ਕੀਤਾ ਗਿਆ ਸੀ ਪਰੰਤੂ ਗਊਸ਼ਾਲਾ ਨੂੰ ਅਜੇ ਤੱਕ ਸਿਰਫ਼ ਇੱਕ ਵਾਰ ਹੀ ਗਊ ਸੈੱਸ ਦਿੱਤਾ ਗਿਆ ਹੈ ਜੋ ਕਿ ਗਊਸ਼ਾਲਾ ਲਈ ਨਾਕਾਫ਼ੀ ਹੈ ਜਦੋਂ ਕਿ ਪੰਜਾਬ ਸਰਕਾਰ ਗਊ ਸੈੱਸ ਦੀ ਰਿਕਵਰੀ ਨਿਰੰਤਰ ਕਰ ਰਹੀ ਹੈ ਅਤੇ ਇਹ ਰਾਸ਼ੀ ਸਿਰਫ਼ ਗਊ ਵੰਸ਼ ਲਈ ਹੀ ਵਰਤੀ ਜਾ ਸਕਦੀ ਹੈ। ਇਸ ਲਈ ਸਰਕਾਰ ਨੂੰ ਇਹ ਰਾਸ਼ੀ ਨਿਰਵਿਘਨ ਜਾਰੀ ਕਰਨੀ ਚਾਹੀਦੀ ਹੈ ਤਾਂ ਕਿ ਗਊਸ਼ਾਲਾ ਦਾ ਕੰਮ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।
ਹੁਣ ਸ਼੍ਰੀ ਪੰਚਾਇਤੀ ਗੳੂਸਾਲਾ ਕਮੇਟੀ (ਰਜਿ ) ਬੁਢਲਾਡਾ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੀ ਹੈ ਕਿ ਇਨ੍ਹਾਂ ਬੇਜ਼ੁਬਾਨਾਂ ਗਊਆਂ ਦੀ ਖਾਧ ਖੁਰਾਕ ਲਈ ਵੱਧ ਤੋਂ ਵੱਧ ਦਾਨ ਦਿਓ ਅਤੇ ਗਊ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰੋ।
Shri Panchayati Gaushala Committe (Reg) Budhlada
Cows
Gau Sewak
Donors
Awards